ਵੈਲਟਨਸ਼ਾਂਗ ਯੁੱਗਦਰਿਸ਼ਟੀ (weltanschauung) ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਵੈਲਟਨਸ਼ਾਂਗ ਯੁੱਗਦਰਿਸ਼ਟੀ (weltanschauung): ਕਿਸੇ ਵਿਅਕਤੀ ਜਾਂ ਸਮੂਹ ਦੁਆਰਾ ਸਮਝਿਆ/ਵੇਖਿਆ ਗਿਆ ਅਤੇ ਯੋਗ ਵਤੀਰੇ ਅਤੇ ਰਵੱਈਆਂ ਦੁਆਰਾ ਲਾਗੂ ਕੀਤਾ ਗਿਆ ਜੀਵਨ; ਸਮਾਜ ਅਤੇ ਇਸ ਦੀਆਂ ਸੰਸਥਾਵਾਂ, ਭਾਵ ਦੁਨੀਆਂ ਦੀ ਸਮੁੱਚਤਾ ਬਾਰੇ ਸੁਗਠਤ, ਸੰਸਥਾਤਮਕ ਅਤੇ ਯੁਕਤੀਯੁਕਤ/ ਤਾਰਕਿਕ ਦ੍ਰਿਸ਼ਟੀ ਕੋਨ।

      ਕਿਸੇ ਸਮੂਹ, ਵਰਗ, ਪੋਚ ਜਾਂ ਧਾਰਮਿਕ ਸੰਪਰਦਾ ਦਾ ਦੁਨੀਆਂ ਬਾਰੇ ਨਜ਼ਰੀਆ। ਜਿਵੇਂ ਉਨ੍ਹੀਵੀਂ ਸਦੀ ਦੇ ਉਦਮੀ ਨੂੰ ਵਿਅਕਤੀਵਾਦੀ, ਸੰਜਮੀ, ਪਰਿਵਾਰਕ ਜਾਇਦਾਦ ਦੀ ਭਾਵਨਾ, ਸਦਾਚਾਰਕ ਅਤੇ ਧਰਮ ਵਿੱਚ ਵਿਸ਼ਵਾਸ ਰੱਖਣ ਵਾਲਾ ਮੰਨਿਆ ਜਾਂਦਾ ਸੀ। ਏਸੇ ਤਰ੍ਹਾਂ ਅਜ਼ਾਦੀ ਤੋਂ ਪਹਿਲਾਂ ਦੇ ਸਿਆਸਤਦਾਨਾ ਅਤੇ ਅਜ਼ਾਦੀ ਤੋਂ ਬਾਅਦ ਦੇ ਭਾਰਤੀ ਸਿਆਸਤਦਾਨਾ ਅਤੇ ਚਿੰਤਕਾਂ ਵਿੱਚ ਫਰਕ ਵੇਖਿਆ ਜਾ ਸਕਦਾ ਹੈ।


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 650, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-22, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.